ਇੱਕ ਲਾਇਸੰਸਸ਼ੁਦਾ ਬਿਜਲੀ ਠੇਕੇਦਾਰ ਨੂੰ ਨਿਯੁਕਤ ਕਰੋ
ਇਹ ਚੰਗਾ ਹੁੰਦਾ ਜੇਕਰ ਸ਼ੱਕੀ ਬਿਜਲੀ ਵਾਲਿਆਂ ਦੀ ਆਸਾਨੀ ਨਾਲ ਪਛਾਣ ਕੀਤੀ ਜਾ ਸਕਦੀ।
ਅਸਲ ਜ਼ਿੰਦਗੀ ਵਿੱਚ, ਬਿਨਾਂ ਲਾਇਸੈਂਸ ਵਾਲੇ ਇਲੈਕਟ੍ਰੀਸ਼ੀਅਨ ਦਾ ਪਤਾ ਲਗਾਉਣਾ ਇੰਨਾ ਆਸਾਨ ਨਹੀਂ ਹੋਣਗੇ। ਉਹ ਯੋਗ ਲੱਗ ਸਕਦੇ ਹਨ, ਉਨ੍ਹਾਂ ਕੋਲ ਚੰਗੀਆਂ ਰੈਫਰੈਂਸਾਂ ਹੋ ਸਕਦੀਆਂ ਹਨ, ਜਾਂ ਉਹ ਘੱਟ ਰੇਟਾਂ ਦੀ ਪੇਸ਼ਕਸ਼ ਕਰ ਸਕਦੇ ਹਨ। ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਬਿਜਲੀ ਦਾ ਸੁਰੱਖਿਅਤ ਕੰਮ ਪ੍ਰਦਾਨ ਕਰਨ ਲਈ ਉਨ੍ਹਾਂ 'ਤੇ ਭਰੋਸਾ ਕਰ ਸਕਦੇ ਹੋ।
ਤੁਸੀਂ ਜਿਸ ਨੂੰ ਕੰਮ 'ਤੇ ਰੱਖਦੇ ਹੋ, ਉਸ ਨਾਲ ਜੋਖਮ ਨਾ ਲਓ
ਆਪਣੇ ਘਰ ਅਤੇ ਪਰਿਵਾਰ ਦੀ ਰੱਖਿਆ ਕਰੋ। ਸਿਰਫ LECs ਨੂੰ ਨਿਯੁਕਤ ਕਰੋ।
ਬਿਜਲੀ ਖਤਰਨਾਕ ਹੁੰਦੀ ਹੈ। ਬਿਜਲੀ ਦੇ ਮਾੜੇ ਕੰਮ ਦੇ ਗੰਭੀਰ ਨਤੀਜੇ ਹੋ ਸਕਦੇ ਹਨ ਜਿਵੇਂ ਕਿ ਝਟਕੇ ਲੱਗਣੇ, ਘਰ ਵਿੱਚ ਅੱਗ ਲੱਗਣਾ, ਜਾਂ ਮੌਤ ਵੀ। ਇਸ ਲਈ, ਜੇ ਤੁਹਾਨੂੰ ਆਪਣੇ ਘਰ ਵਿੱਚ ਬਿਜਲੀ ਦੇ ਕੰਮ ਦੀ ਜ਼ਰੂਰਤ ਹੈ, ਇੱਥੋਂ ਤੱਕ ਕਿ ਪੌਟ ਲਾਈਟਾਂ ਲਗਾਉਣ ਜਿੰਨੀ ਸਧਾਰਣ ਚੀਜ਼ ਵੀ, ਤਾਂ ਕਦੇ ਵੀ ਬਿਨਾਂ ਲਾਇਸੈਂਸ ਵਾਲੇ ਮਦਦਗਾਰ ਨੂੰ ਨਿਯੁਕਤ ਕਰਨ ਦਾ ਜੋਖਮ ਨਾ ਲਓ।
ਕਰਵਾਇਆ ਗਿਆ ਬਿਜਲੀ ਦਾ ਕੰਮ ਸੁਰੱਖਿਅਤ ਅਤੇ ਕਾਨੂੰਨੀ ਹੈ ਯਕੀਨੀ ਬਣਾਉਣ ਦਾ ਇੱਕੋ ਇੱਕ ਤਰੀਕਾ, ਕਿਸੇ ਅਜਿਹੇ ਲਾਇਸੈਂਸਡ ਇਲੈਕਟ੍ਰੀਕਲ ਕੌਨਟ੍ਰੈਕਟਰ (LEC) ਕੋਲ ਜਾਣਾ ਹੈ ਜਿਸਨੂੰ ਇਲੈਕਟ੍ਰੀਕਲ ਸੇਫਟੀ ਅਥਾਰਟੀ ਤੋਂ ਪਰਮਿਟ ਮਿਲਦਾ ਹੈ।
ਇਸ ਸਫ਼ੇ ਉੱਤੇ:
- LEC ਕੀ ਹੁੰਦਾ ਹੈ?
- ਕਿਸੇ LEC ਨੂੰ ਨਿਯੁਕਤ ਕਰਨਾ ਤੁਹਾਡੀ ਰੱਖਿਆ ਕਰਦਾ ਹੈ
- ਯਕੀਨੀ ਬਣਾਓ ਕਿ ਤੁਸੀਂ ਇੱਕ LEC ਨੂੰ ਨਿਯੁਕਤ ਕਰ ਰਹੇ ਹੋ
- ਚੇਤਾਵਨੀਆਂ
- LEC ਲੱਭੋ ਜਾਂ ਪੁਸ਼ਟੀ ਕਰੋ
LEC ਕੀ ਹੁੰਦਾ ਹੈ?
ਲਾਇਸੈਂਸਡ ਇਲੈਕਟ੍ਰੀਕਲ ਕੌਨਟ੍ਰੈਕਟਰ ਹੀ ਇੱਕੋ ਇੱਕ ਬਿਜਲੀ ਸੇਵਾ ਪ੍ਰਦਾਤਾ ਹਨ ਜਿਨ੍ਹਾਂ ਕੋਲ ECRA/ESA ਲਾਇਸੈਂਸ ਨੰਬਰ ਹੁੰਦਾ ਹੈ। ਇਹ ਨੰਬਰ ਇਸ ਗੱਲ ਦਾ ਸਬੂਤ ਹੈ ਕਿ ਉਨ੍ਹਾਂ ਕੋਲ ਕੰਮ ਨੂੰ ਸੁਰੱਖਿਅਤ ਢੰਗ ਨਾਲ ਕਰਨ ਲਈ ਮੁਹਾਰਤ, ਉਪਕਰਣ ਅਤੇ ਸਿਖਲਾਈ ਹੈ। ਓਨਟੈਰੀਓ ਵਿੱਚ, ਸਿਰਫ਼ LEC (ਜਾਂ ਲਾਇਸੰਸਸ਼ੁਦਾ ਇਲੈਕਟ੍ਰੀਕਲ ਕੌਂਟਰੈਕਟਿੰਗ ਕਾਰੋਬਾਰ ਦੁਆਰਾ ਨਿਯੁਕਤ ਇਲੈਕਟ੍ਰੀਸ਼ੀਅਨ) ਹੀ ਤੁਹਾਡੇ ਘਰ ਵਿੱਚ ਬਿਜਲੀ ਦਾ ਕੰਮ ਕਰਨ ਲਈ ਨਿਯੁਕਤ ਕੀਤੇ ਜਾਣ ਵਾਸਤੇ ਕਾਨੂੰਨੀ ਤੌਰ 'ਤੇ ਅਧਿਕਾਰਤ ਹਨ।
ਮਹੱਤਵਪੂਰਨ: ਮਾਸਟਰ ਇਲੈਕਟ੍ਰੀਸ਼ੀਅਨਾਂ ਅਤੇ ਸਰਟੀਫਾਇਡ ਇਲੈਕਟ੍ਰੀਸ਼ੀਅਨਾਂ ਨੂੰ ਤੁਹਾਡੇ ਘਰ ਵਿੱਚ ਬਿਜਲੀ ਦਾ ਕੰਮ ਕਰਨ ਲਈ ਸਿੱਧੇ ਤੌਰ 'ਤੇ ਨਿਯੁਕਤ ਨਹੀਂ ਕੀਤਾ ਜਾ ਸਕਦਾ। ਉਹ ਲਾਇਸੰਸਸ਼ੁਦਾ ਇਲੈਕਟ੍ਰੀਕਲ ਕੌਂਟਰੈਕਟਿੰਗ ਕਾਰੋਬਾਰ ਲਈ ਕੰਮ ਕਰ ਸਕਦੇ ਹਨ, ਪਰ ਉਨ੍ਹਾਂ ਕੋਲ ਖੁਦ ESA ਲਾਇਸੈਂਸ ਨਹੀਂ ਹੁੰਦਾ ਹੈ।
ਕਿਸੇ LEC ਨੂੰ ਨਿਯੁਕਤ ਕਰਨਾ ਤੁਹਾਡੀ ਰੱਖਿਆ ਕਰਦਾ ਹੈ
- LEC ਕੋਲ ਤੁਹਾਡੇ ਦੁਆਰਾ ਲੋੜੀਂਦੇ ਕਿਸੇ ਵੀ ਬਿਜਲੀ ਦੇ ਕੰਮ ਕਰਨ ਲਈ ਯੋਗਤਾ ਅਤੇ ਸਿਖਲਾਈ ਹੁੰਦੀ ਹੈ।
- LECs ਪੂਰੀ ਤਰ੍ਹਾਂ ਬੀਮਾਯੁਕਤ ਹੁੰਦੇ ਹਨ, ਜੋ ਕਿ ਇਹ ਯਕੀਨੀ ਬਣਾਉਣ ਦਾ ਇੱਕੋ ਇੱਕ ਤਰੀਕਾ ਹੈ ਕਿ ਜੇਕਰ ਕੰਮ 'ਤੇ ਕੋਈ ਹਾਦਸਾ ਹੁੰਦਾ ਹੈ ਤਾਂ ਤੁਸੀਂ ਜ਼ਿੰਮੇਵਾਰ ਨਹੀਂ ਹੋਵੋਗੇ।
- LECs ਤੁਹਾਨੂੰ ਰੈਫਰੈਂਸਾਂ ਦੇਣਗੇ।
- LECs ਕੰਮ ਦੀ ਇਲੈਕਟ੍ਰੀਕਲ ਸੂਚਨਾ ESA ਨੂੰ ਫਾਈਲ ਕਰਨਗੇ, ਜਿਸਦਾ ਮਤਲਬ ਹੈ ਕਿ ਉਹਨਾਂ ਕੋਲ ਕੰਮ ਲਈ ਪਰਮਿਟ ਹੋਵੇਗਾ।
- ਜਦੋਂ ਕੰਮ ਪੂਰਾ ਹੋ ਜਾਵੇਗਾ, ਤਾਂ LECs ਦੇ ਕੰਮ ਦੀ ESA ਦੁਆਰਾ ਸਮੀਖਿਆ ਕੀਤੀ ਜਾਵੇਗੀ।
- ਮਨਜ਼ੂਰੀ ਤੋਂ ਬਾਅਦ, LECs ਨੂੰ ਇੱਕ ESA ਸਵੀਕ੍ਰਿਤੀ ਸਰਟੀਫਿਕੇਟ ਪ੍ਰਾਪਤ ਹੋਵੇਗਾ—ਇੱਕ ਦਸਤਾਵੇਜ਼ ਜੋ ਤੁਹਾਡੀ ਬੀਮਾ ਕੰਪਨੀ ਦੁਆਰਾ ਬੇਨਤੀ ਕੀਤਾ ਜਾ ਸਕਦਾ ਹੈ ਅਤੇ ਘਰ ਦੀ ਮੁੜ ਵਿਕਰੀ ਲਈ ਜ਼ਰੂਰੀ ਹੋ ਸਕਦਾ ਹੈ।
ਯਕੀਨੀ ਬਣਾਓ ਕਿ ਤੁਸੀਂ ਇੱਕ LEC ਨੂੰ ਨਿਯੁਕਤ ਕਰ ਰਹੇ ਹੋ
ਇਹ ਯਕੀਨੀ ਬਣਾਉਣ ਲਈ ਕਿ ਤੁਹਾਡਾ ਬਿਜਲੀ ਦਾ ਕੰਮ ਸੁਰੱਖਿਅਤ ਹੈ, ਤੁਸੀਂ ਕੁਝ ਕਦਮ ਚੁੱਕ ਸਕਦੇ ਹੋ।
- ਇਲੈਕਟ੍ਰੀਸ਼ੀਅਨ ਦਾ ਲਾਇਸੰਸ ਨੰਬਰ ਦੇਖਣ ਦੀ ਮੰਗ ਕਰੋ।
- ਉਹਨਾਂ ਦੇ ਟਰੱਕ, ਬਿਜ਼ਨਸ ਕਾਰਡ, ਅਤੇ ਐਸਟੀਮੇਟ 'ਤੇ ਉਹਨਾਂ ਦਾ ਲਾਇਸੈਂਸ ਨੰਬਰ ਦੇਖੋ।
- ESA ਦੇ Find a Contractor ਟੂਲ 'ਤੇ ਉਹਨਾਂ ਬਾਰੇ ਜਾਣਕਾਰੀ ਦੇਖੋ।
- ਜੇਕਰ ਤੁਸੀਂ ਕਿਸੇ ਜਨਰਲ ਠੇਕੇਦਾਰ ਨਾਲ ਕੰਮ ਕਰ ਰਹੇ ਹੋ, ਤਾਂ ਯਕੀਨੀ ਬਣਾਓ ਕਿ ਉਨ੍ਹਾਂ ਦਾ ਇਲੈਕਟ੍ਰੀਸ਼ੀਅਨ ਇੱਕ LEC ਹੈ, ਅਤੇ ਉਨ੍ਹਾਂ ਨੂੰ ESA ਪਰਮਿਟ ਪ੍ਰਾਪਤ ਹੈ।
ਚੇਤਾਵਨੀਆਂ
ਜੇ ਤੁਸੀਂ ਹੇਠ ਲਿਖਿਆਂ ਵਿੱਚੋਂ ਕੋਈ ਵੀ ਵੇਖਦੇ ਹੋ, ਤਾਂ ਸੰਭਾਵਨਾ ਹੈ ਕਿ ਇਲੈਕਟ੍ਰੀਸ਼ੀਅਨ ਅਸਲ ਵਿੱਚ ਲਾਇਸੰਸਸ਼ੁਦਾ ਨਹੀਂ ਹੋ ਸਕਦਾ।
- ਉਨ੍ਹਾਂ ਦੇ ਕੰਮ ਦੇ ਵਾਹਨ ਜਾਂ ਐਸਟੀਮੇਟ 'ਤੇ ਕੋਈ ECRA/ESAਲਾਇਸੈਂਸ ਨੰਬਰ ਨਹੀਂ ਹੈ।
- ਤੁਹਾਡੇ ਵਲੋਂ ਪੁੱਛਣ 'ਤੇ ਇਲੈਕਟ੍ਰੀਸ਼ੀਅਨ ਤੁਹਾਨੂੰ ਆਪਣਾ ਲਾਇਸੰਸ ਨੰਬਰ ਨਹੀਂ ਦਿਖਾਉਂਦਾ।
- ਉਹ ਸਿਰਫ਼ ਬਿਜਲੀ ਦੇ ਕੰਮ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਕਰਦੇ ਹਨ, ਜਿਵੇਂ ਕਿ ਡ੍ਰਾਈਵਾਲ, ਫਲੋਰਿੰਗ, ਪਲੰਬਿੰਗ, ਬਰਫ਼ ਹਟਾਉਣਾ, ਜਾਂ ਘਰ ਦੇ ਹੋਰ ਸੁਧਾਰ।
- ਉਹਨਾਂ ਕੋਲ ਢੁੱਕਵੇਂ ਪੇਪਰ ਜਿਵੇਂ ਕਿ ਐਸਟੀਮੇਟ, ਕਨਟਰੈਕਟ, ਅਤੇ ਪੇਸ਼ੇਵਰ ਲਸੰਸ, ਨਹੀਂ ਹੁੰਦੇ ਹਨ।
- ਉਹ ਤੁਹਾਨੂੰ ESA ਪਰਮਿਟ ਪ੍ਰਾਪਤ ਕਰਨ ਲਈ ਕਹਿੰਦੇ ਹਨ ਜਾਂ ਕਹਿੰਦੇ ਹਨ ਕਿ ਤੁਹਾਨੂੰ ਉਸਦੀ ਜ਼ਰੂਰਤ ਨਹੀਂ ਹੈ।
- ਜੇਕਰ ਤੁਸੀਂ ਨਕਦ ਭੁਗਤਾਨ ਕਰਦੇ ਹੋ ਤਾਂ ਉਹ ਛੋਟ ਦੀ ਪੇਸ਼ਕਸ਼ ਕਰਦੇ ਹਨ, ਉਹ ਸਿਰਫ਼ ਨਕਦ ਸਵੀਕਾਰ ਕਰਦੇ ਹਨ, ਅਤੇ/ਜਾਂ ਰਸੀਦ ਨਹੀਂ ਦੇਣਗੇ।
- ਉਹ ਕਹਿੰਦੇ ਹਨ ਕਿ ਤੁਹਾਨੂੰ ਆਪਣੇ ਇਲੈਕਟ੍ਰੀਕਲ ਪੈਨਲ ਨੂੰ ਬਦਲਣ ਜਾਂ ਆਪਣੀ ਇਲੈਕਟ੍ਰੀਕਲ ਸੇਵਾ ਨੂੰ ਅਪਗ੍ਰੇਡ ਕਰਨ ਲਈ ਆਪਣੀ ਸਥਾਨਕ ਇਲੈਕਟ੍ਰੀਕਲ ਯੂਟਿਲਿਟੀ ਨੂੰ ਸ਼ਾਮਲ ਕਰਨ ਦੀ ਜ਼ਰੂਰਤ ਨਹੀਂ ਹੈ।
- ਉਹ ਕਹਿੰਦੇ ਹਨ, "ਜੇ ਕੋਈ ਪੁੱਛੇ, ਤਾਂ ਉਨ੍ਹਾਂ ਨੂੰ ਕਹੋ ਕਿ ਤੁਸੀਂ ਕੰਮ ਖੁਦ ਕੀਤਾ ਹੈ।"
ਜੇ ਤੁਸੀਂ ਇਨ੍ਹਾਂ ਵਿੱਚੋਂ ਕਿਸੇ ਵੀ ਚੇਤਵਾਨੀ ਨੂੰ ਵੇਖਦੇ ਹੋ ਤਾਂ ਇਹ ਮਹੱਤਵਪੂਰਨ ਹੈ ਕਿ ਤੁਸੀਂ ESA ਨੂੰ ਕੰਪਨੀ ਦੀ ਰਿਪੋਰਟ ਕਰੋ ਤਾਂ ਜੋ ਅਸੀਂ ਜਾਂਚ ਕਰ ਸਕੀਏ।
LEC ਲੱਭੋ ਜਾਂ ਪੁਸ਼ਟੀ ਕਰੋ
ESA ਸੁਰੱਖਿਅਤ, ਕਾਨੂੰਨੀ ਬਿਜਲੀ ਦੇ ਕੰਮ ਨੂੰ ਬਹੁਤ ਗੰਭੀਰਤਾ ਨਾਲ ਲੈਂਦੀ ਹੈ। ਅਸੀਂ ਤੁਹਾਡੇ ਲਈ ਤੁਹਾਡੇ ਇਲਾਕੇ ਵਿੱਚ ਇੱਕ ਲਾਇਸੰਸਸ਼ੁਦਾ ਇਲੈਕਟ੍ਰੀਕਲ ਠੇਕੇਦਾਰ ਲੱਭਣਾ ਅਤੇ ਇਹ ਜਾਂਚ ਕਰਨਾ ਆਸਾਨ ਬਣਾਉਂਦੇ ਹਾਂ ਕਿ ਜਿਸ ਵਿਅਕਤੀ ਨੂੰ ਤੁਸੀਂ ਨਿਯੁਕਤ ਕਰ ਰਹੇ ਹੋ, ਉਹ ਓਨਟੈਰੀਓ ਵਿੱਚ ਕਾਨੂੰਨੀ ਤੌਰ 'ਤੇ ਬਿਜਲੀ ਦਾ ਕੰਮ ਕਰਨ ਲਈ ਲਾਇਸੰਸਸ਼ੁਦਾ ਹੈ ਜਾਂ ਨਹੀਂ।
ESA ਦੇ Find a Contractor tool ਨੂੰ ਵਰਤੋਂ